| ਵਿਭਾਗ ਦਾ
ਉੱਦੇਸ਼ ਸਟੇਟ ਫੌਰੈਸਟਰੀ ਏਕਸ਼ਨ ਪਲਾਨ (ਰਾਜ ਜੰਗਲਾਤ ਕਾਰਜੀ
ਯੋਜਨਾ) ਨੂੰ ਧਿਆਨ ਵਿਚ ਰਖਦੇ ਹੋਏ ਰਾਜ ਵਿਖੇ ਮੋਜੂਦਾ ਜੰਗਲਾਤ
ਅਤੇ ਟ੍ਰੀ ਕਵਰ ਦੀ ਗਿਣਤੀ ਨੂੰ 6.7% ਤੋ 15% ਵਧਾਉਣ ਦਾ ਟੀੱਚਾ
ਪ੍ਰਾਪਤ ਕਰਨਾ ਹੈ। ਇਸਨੂੰ ਹਾਸਿਲ ਕਰਨ ਲਈ ਵਿਭਾਗ ਨੇ ਹੇਠ ਲਿਖੇ
ਦ੍ਰਿਸ਼ਟੀਕੋਣ ਨੂੰ ਅਪਣਾਇਆ ਹੈ:-
ਦ੍ਰਿਸ਼ਟੀਕੋਣ
ਮਾਨਵ ਅਤੇ ਹੋਰ ਪ੍ਰਾਣੀ ਜੀਵਨ ਦੀਆਂ ਮੌਜੂਦਾ
ਅਤੇ ਅਗਾਮੀ ਪੀਡੀਆਂ ਦੀਆਂ ਜਰੂਰਤਾਂ ਦੀ ਪੂਰਤੀ ਲਈ ਪੰਜਾਬ ਰਾਜ
ਵਣਾਂ ਦੇ ਨਿਰੰਤਰ ਪ੍ਰਬੰਧ ਦੇ ਕੌਮੀ ਦ੍ਰਿਸ਼ਟੀਕੋਣ ਨਾਲ ਸਾਂਝ
ਰੱਖਦਾ ਹੈ । ਰਾਜ ਦੇ ਵਣਾਂ ਸੰਬੰਧੀ ਦ੍ਰਿਸ਼ਟੀਕੋਣ ਦੀਆਂ ਹੇਠ
ਦਿੱਤੀਆਂ ਵਿਸ਼ੇਸ਼ਤਾਵਾਂ ਹਨ:
- ਵਣ ਅਤੇ
ਰੁੱਖਾਂ ਅਧੀਨ ਰਕਬਿਆਂ ਵਿੱਚ ਪੌਦੇ ਲਗਾਕੇ ਅਤੇ ਭੂੰਮੀ ਦੇ
ਉਪਯੋਗ ਵਿੱਚ ਤਬਦੀਲੀ ਲਿਆਕੇ ਵਾਧਾ ਕੀਤਾ ਜਾਂਦਾ ਹੈ ।
- ਵਣ
ਸਰੋਤਾਂ ਦੀ ਪੁਰਨਤਾ ਅਤੇ ਜੀਵਨ ਵਿੰਭਨਤਾ ਨੂੰ ਬਣਾਏ ਰੱਖਣ
ਲਈ ਉਨਾਂ ਦਾ ਆਧੁਨਿਕ ਤਕਨੀਕਾਂ ਅਤੇ ਵਿਗਿਆਨਿਕ ਗਿਆਨ
ਦੁਆਰਾ ਸੰਭਾਲ ਅਤੇ ਪ੍ਰਬੰਧ ਕੀਤਾ ਜਾਂਦਾ ਹੈ ।
- ਵਣ
ਸਰੋਤਾਂ ਦੀ ਸੰਭਾਲ ਵਾਤਾਵਰਣ ਸੰਵੇਦਨਸ਼ੀਲਤਾ ਅਤੇ
ਦੀਰਘਕਾਲਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਕੀਤੀ ਜਾਂਦੀ
ਹੈ ਤਾਂ ਜੋ ਕਿ ਸਾਮਾਜ ਨੂੰ ਇਨਾਂ ਦਾ ਸਰਵੋਤਮ ਲਾਭ ਹਾਸਲ
ਹੋ ਸਕੇ ।
- ਵਣ
ਪ੍ਰਬੰਦ ਉਸ ਸਮਾਜ ਲਈ ਪ੍ਰਭਾਵਸ਼ਾਲੀ ਅਤੇ ਉਤਰਦਾਈ ਹੈ ਅਤੇ
ਜੋ ਸਾਮਾਜ ਰਾਜ ਦੇ ਵਣਾਂ ਦੇ ਪ੍ਰਤੀ ਬਹੁਤ ਚੇਤਨ-ਭਾਵ
ਰੱਖਦਾ ਹੈ ਅਤੇ ਇਨਾਂ ਵਣਾਂ ਦੀ ਰੱਖਿਆ ਅਤੇ ਨਿਰੰਤਰ
ਪ੍ਰਬੰਧ ਵਿੱਚ ਆਪਣੀ ਭਾਗੀਦਾਰੀ ਨਿਭਾਉਂਦਾ ਹੈ ।
|